ਇਸ ਕਿਤਾਬ ਰਾਹੀ ਮੈਂ ਉਨਾ ਖਾਬਾਂ ਬਾਰੇ ਜਿਕਰ ਕੀਤਾ ਹੈ, ਜੋ ਅਕਸਰ ਹੀ ਖੋ ਜਾਦੇ ਨੇ, ਕਿਸੇ ਨਾ ਕਿਸੇ ਅਣ-ਸੁਖਾਵੇ ਕਾਰਨ ਕਰਕੇ। ਜਿਸ ਨਾਲ ਮਨੁੱਖ ਫਿਰ ਤੋ ਆਪਣੇ ਅਤੀਤ ਵਿੱਚ ਚਲਾ ਜਾਦਾ ਹੈ, ਜੋ ਕਿ ਉਸ ਲਈ ਚਿੰਤਾਂ ਦਾ ਵਿਸ਼ਾ ਬਣਦਾ ਹੈ। ਇਸ ਕਿਤਾਬ ਵਿੱਚ ਮੈਂ ਇਹ ਦੱਸਣ ਦੀ ਕੋਸਿਸ ਕੀਤੀ ਹੈ ਕਿ ਜੇ ਇਕ ਖਾਬ ਖੋ ਗਿਆ ਤਾਂ ਕੀ ਹੋਇਆ, ਸਾਨੂੰ ਖਾਬ ਲੈਣੇ ਛੱਡਣੇ ਨਹੀ ਚਾਹੀਦੇ ਤੇ ਇਹਨਾ ਦਾ ਸਿਲਸਿਲਾ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਹੈ। ਤਾਂ ਕੇ ਜਿੰਦਗੀ ਜਿਊਣ ਦੀ ਉਮੀਦ ਕਾਇਮ ਰਹੇ।